ਭਲ੍ਯਾ
ਭਲ੍ਯਾ ਟੁਕੜੇ ਟੁਕੜੇ ਪਿੱਛੇ ਸਾਰੇ ਕਿਓਂ ਹਾਂ ਮਰਦੇ
ਕਿ ਬਣਿਆ ਜਾਗ ਸਾਰਾ ?
ਉਸ ਨੇ ਤਾਂ ਸਾਰਾ ਜਾਗ ਸੀ ਦਿਤਾ
ਕਯੋਂ ਟੁਕੜਾ ਹੀ ਗਾਵਾਰਾ ?
ਤੇਰਾ ਮੁਲਕ, ਮੇਰਾ ਮੁਲਕ
ਕਿਥੇ ਗਯਾ ਵੇ ਸਾਰਾ ?
ਟੋਟੇ ਟੋਟੇ ਕਰ ਹੈ ਦਿੱਤੋ
ਨਹੀਂ ਰਹਿਆ ਵੇ ਸਾਰਾ
ਉਸ ਨੇ ਤਾਂ ਸਾਰਾ ਜਾਗ ਸੀ ਦਿਤਾ
ਕਯੋਂ ਟੁਕੜਾ ਹੀ ਗਾਵਾਰਾ
ਕਯੋਂ ਟੁਕੜਾ ਹੀ ਗਾਵਾਰਾ
ਭਲ੍ਯਾ ਕਿਵੇਂ ਹੋਇਆ ਇਹ ਸਾਰਾ
ਕਿਸ ਨੂੰ ਇਹ ਗਾਵਾਰਾ ?
ਜਦੋਂ ਦਾ ਮਨੁੱਖ ਵੇ ਵਾਰੀ ਬਣਿਆ
ਵਪਾਰ ਗਯਾ ਇਹ ਸਾਰਾ
ਇਨਸਾਨੀਯਤ ਗਈ ਵੇ ਹਾਰ ਜਦੋਂ ਦਾ
ਇਨਸਾਨ ਇਨਸਾਨ ਨੂੰ ਪਾਇਆ ਮਾਰਾ
ਪਾਵੇ ਕੋਈ ਜੀਤੇ ਜੰਗਾਂ
ਪਾਵੇ ਕੋਈ ਹਾਰਾ
ਮਾਰ ਪਈ ਵੇ ਇਨਸਾਨੀਯਤ ਨੂੰ
ਜਦ ਟੁਕੜੇ ਟੁਕੜੇ ਹੋਇਆ ਪਸਾਰਾ
ਭਲ੍ਯਾ ਟੁਕੜੇ ਟੁਕੜੇ ਪਿੱਛੇ ਸਾਰੇ ਕਿਓਂ ਹਾਂ ਮਰਦੇ
ਕਿ ਬਣਿਆ ਜਾਗ ਸਾਰਾ ?
ਉਸ ਨੇ ਤਾਂ ਸਾਰਾ ਜਾਗ ਸੀ ਦਿਤਾ
ਕਯੋਂ ਟੁਕੜਾ ਹੀ ਗਾਵਾਰਾ ? ... २
Comments
Post a Comment