Poetry

 "ਭਗਤ ਸਿਂੰਘ ਹੁਣ 'ਸੰਧੂ' ਹੋਇਆ 

ਊਧਮ ਸਿਂੰਘ ਕੰਬੋਜ। 

ਸੂਰਬੀਰਾਂ ਨੂਂੰ ਵੰਡੀ ਜਾਵਣ 

ਲੋਕ ਇੱਥੇ ਹਰ ਰੋਜ਼ l


ਰਾਜਪੂਤ ਹੈ ਬੰਦਾ ਸਿਂੰਘ ਵੀ 

ਕੌਮ ਲਈ ਜੋ ਮਰਿਆ। 

ਦੀਪ ਸਿਂੰਘ ਵੀ ਸੰਧੂ ਆਂਹਦੇ

ਸੀਸ ਤਲੀ ਜਿਸ ਧਰਿਆ। 

ਜਾਤਾਂ- ਗੋਤਾਂ ਦੀ ਸਭ ਇੱਥੇ 

ਕਰਦੇ ਗਹਿਰੀ ਖੋਜ।


ਗੁਰੂ ਗੋਬਿੰਦ ਸਿੰਘ ਸੋਢੀ ਆਖਣ 

ਅਮਰਦਾਸ ਜੀ ਭੱਲੇ। 

ਸਤਿਗੁਰ ਜੀ ਤੁਸੀਂ ਕਿਰਪਾ ਕਰਿਓ 

 ਲੋਕ ਕਿੱਧਰ ਨੂਂੰ ਚੱਲੇ। 

ਵੰਡੀਆਂ ਪਾ ਕੇ ਲੀਡਰ ਇੱਥੇ 

ਕਰਦੇ ਮਿੱਤਰੋ ਮੌਜ।


ਰੰਘਰੇਟੇ ਨੂਂੰ ਮਜ਼ਹਬੀ ਆਖਣ 

ਮਨੀ ਸਿਂੰਘ ਪੁਵਾਰ। 

ਏਕ ਨੂਰ ਤੋਂ ਉਪਜੇ ਨੇ ਸਭ 

ਕੋਈ ਨਾ ਸਮਝੇ ਯਾਰ। 

ਬੰਦੇ ਨਾਲੋਂ ਬੰਦਾ ਵੰਡਿਆ 

ਕਰ- ਕਰ ਝੂਠੇ ਚੋਜ।


ਮਤੀਦਾਸ ਨੂਂੰ ਪੰਡਤ'ਕਹਿੰਦੇ 

ਧੰਨੇ ਨੂਂੰ ਉਹ ਜੱਟ। 

ਕਿਸੇ ਤੋਂ ਪਿੱਛੇ ਹੈ ਨਹੀਂ

ਕੱਢ ਦੇਵਾਂਗੇ ਵੱਟ। 

ਬੰਦਾ ਆਖਰ ਬੰਦਾ ਬਣ ਜੇ 

ਕਰਦਾ ਮਿੰਨਤਾਂ ਰੋਜ਼।


ਸੈਣ ਭਗਤ ਨੂਂੰ ਨਾਈ ਆਂਹਦੇ

ਰਵਿਦਾਸ ਚਮਿਆਰ। 

ਸਿੱਖਿਆ ਜਿਹੜੇ ਭੁੱਲ ਜਾਂਦੇ ਨੇ 

ਜੀਵਨ ਜਾਂਦੇ ਹਾਰ। 

ਸਭ ਨੇ ਇੱਕ ਥਾਂ ਜਾਣਾ 

ਮਨ ਤੋਂ ਲਾਹ ਦੇ ਬੋਝ।


Comments

Poetry

Poetry

Poetry

Poetry

Poetry

Poetry

Poetry