Poetry

ਅਸੀਂ, ਦੇਸ਼ ਪੰਜਾਬ ਦੇ ਵਾਸੀ ਹਾਂ,
ਪਹਿਚਾਨ, ਬਚਾਉਣਾ ਚਾਹੁੰਦੇ ਹਾਂ ।
⚔️⚔️⚔️⚔️⚔️⚔️⚔️⚔️⚔️⚔️⚔️
15 ਜੁਲਾਈ, 2020

ਅਸੀਂ, ਦੇਸ਼ ਪੰਜਾਬ ਦੇ ਵਾਸੀ ਹਾਂ,
ਪਹਿਚਾਨ, ਬਚਾਉਣਾ ਚਾਹੁੰਦੇ ਹਾਂ ।
ਭਾਰਤ” ਦੇ ਕੋਈ ਅਸੀਂ ਦੋਖੀ ਨਹੀਂ,
ਸਨਮਾਨ, ਬਚਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਜੋ ਸਾਡਾ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ, ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਸਦੀਆਂ ਤੱਕ ਜ਼ਾਲਮਾਂ ਨਾਲ ਲੜੇ,
ਹਰ ਬਿਪਤਾ ਮੂਹਰੇ ਆਪ ਖੜ੍ਹੇ ।
ਹੱਸ-ਹੱਸ ਕੇ, ਫਾਂਸੀਆਂ ਆਪ ਚੜ੍ਹੇ,
ਇਖ਼ਲਾਕ” ਬਚਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਜੋ ਸਾਡਾ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ, ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਕਦੇ, ਦੇਸ਼ ਪੰਜਾਬ” ਇਲਾਕੇ ਤੇ,
ਸਿੱਖ ਰਾਜ ਦਾ, ਸਿੱਕਾ” ਚੱਲਦਾ ਸੀ ।
ਮਹਾਂਬਲੀ, ਰਾਜਾ ਰਣਜੀਤ ਸਿੰਘ,
ਨਿੱਤ, ਨਵੀਆਂ ਮੱਲਾਂ” ਮੱਲਦਾ ਸੀ ।
ਅਸੀ, ਓਸ ਖਾਲਸੇ ਰਾਜ” ਜਿਹਾ,
ਮਹਿਤਾਬ” ਸਜਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਜੋ ਸਾਡਾ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਹਿੰਦੂ-ਮੁਸਲਿਮ, ਸਿੱਖ-ਈਸਾਈ ਸਭ,
ਜਿੱਥੇ ਨਾਲ, ਪਿਆਰਾਂ ਰਹਿੰਦੇ ਸੀ ।
ਸੱਥਾਂ” ਵਿੱਚ ਬਹਿੰਦੇ ਸੀ ਰਲ਼ ਸਾਰੇ,
ਦੁੱਖ-ਸੁੱਖ ਆਪਸ ਵਿੱਚ ਕਹਿੰਦੇ ਸੀ ।
ਅਸੀਂ, ਓਸ ‘ਹਲੇਮੀ ਰਾਜ’ ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਸਾਰੇ ਵਿਸ਼ਵ” ਤੋ ਵੱਧ ਖ਼ੁਸ਼ਹਾਲੀ ਸੀ,
ਸਕੂਲ ਵਿੱਦਿਆ, ਉਚ-ਮਿਆਰੀ ਸੀ ।
ਕੈਰੀ ਅੱਖ” ਨਾਲ ਨਾ ਕੋਈ ਵੇਖ ਸਕੇ,
ਸਾਡੀ, ਐਸੀ ਜੰਗੀ” ਤਿਆਰੀ ਸੀ ।
ਅਸੀਂ, ਖਾਲਸਾ ਪੰਥ” ਪਿਆਰੇ ਦਾ,
ਓਹ, ਤੇਜ਼” ਪ੍ਰਗਟਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ । 
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਫਰਾਂਸ, ਅਮਰੀਕਾ ਦੇ ਜਰਨੈਲ ਫ਼ੌਜੀ,
ਦਰਬਾਰ-ਏ-ਲਾਹੌਰ” ਦੀ ਸ਼ਾਨ ਰਹੇ ।
ਅਜ਼ੀਜ਼-ਉਦ-ਦੀਨ ਫ਼ਕੀਰ” ਜਿਹੇ,
ਰਣਜੀਤ ਸਿੰਘ” ਦਾ, ਮਾਣ ਰਹੇ ।
ਅਸੀਂ, ਸਾਂਝੇ ਓਸ ਭਾਈਚਾਰੇ” ਦੀ,
ਮਿਸ਼ਾਲ” ਜਗਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਸੰਨ, ਉਨੀ-ਸੌ-ਸੰਤਾਲੀ ਵਿੱਚ,
ਸਾਡੇ ਲੀਡਰ, ਜੇਕਰ ਸਉਂਦੇ ਨਾ ।
ਸਿੱਖ, ਮਾਲਕ ਰਾਜਾਂ-ਭਾਗਾਂ ਦੇ,
ਅੱਜ, ਕਿਸਮਤ ਨੂੰ ਪਏ ਰੌਂਦੇ ਨਾ ।
ਸਾਡੀ ਲੁੱਟੀ ਗਈ ਤਕਦੀਰ ਹੈ ਜੋ,
ਓਦ੍ਹੇ, ਭਾਗ” ਜਗਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਜੋ ਸਾਡਾ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਜੇ ਕਾਇਮ, ਖਾਲਸਾ ਰਾਜ” ਹੁੰਦਾ,
ਜ਼ੁਲਮਾਂ ਦੇ ਝੱਖੜ, ਝੁੱਲਦੇ ਨਾ ।
ਪੁੱਤ ਦੂਲੇ,  ਸ਼ੀਂਹਣੀਆਂ ਮਾਂਵਾਂ ਦੇ,
ਨਾਲ ਗੋਲ਼ੀਆਂ, ਖ਼ਾਕੂ ਰੁਲ਼ਦੇ ਨਾ ।
ਅਸੀਂ ਪੁੱਤਰ, ਕਲਗੀਆਂ” ਵਾਲੇ ਦੇ,
ਅੱਜ, ਕੱਖਾਂ” ਵਾਂਗੂ ਰੁੱਲਦੇ ਨਾ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ, ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।

ਜੂਲ੍ਹਾ, ਜਦੋਂ ਤਾਈਂ ਗ਼ੁਲਾਮੀਆਂ ਦਾ,
ਪੰਜਾਬ ਵਾਸੀਓ” ਲਹਿੰਦਾ ਨਹੀਂ ।
ਦਸ਼ਮੇਸ਼ ਪਿਤਾ” ਦਾ ਸਿੱਖ ਕੋਈ,
ਹੱਥ ਤੇ ਹੱਥ ਧਰਿ ਕੇ ਬਹਿੰਦਾ ਨਹੀਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਜੋ ਸਾਡਾ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ, ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।

ਅਸੀਂ, ਦੇਸ਼ ਪੰਜਾਬ ਦੇ ਵਾਸੀ ਹਾਂ,
ਪਹਿਚਾਨ, ਬਚਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਸਾਡਾ ਜੋ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਅਸੀ, ਓਸ ਖਾਲਸੇ ਰਾਜ” ਜਿਹਾ,
ਮਹਿਤਾਬ” ਸਜਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ, ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਹਾਕਮ, ਜੇਕਰ ਇਸ ਭਾਰਤ” ਦੇ,
ਕੁਰਬਾਨੀਆਂ, ਸਾਡੀਆਂ ਭੁੱਲਦੇ ਨਾ ।
ਸਿੱਖ, ਲੱਖਾਂ ਹੀ ਬੇਗੁਨਾਹਾਂ ਦੇ,
ਲਹੂ, ਹਰਿਮੰਦਰ” ਲਈ ਡੁੱਲ੍ਹਦੇ ਨਾ ।
ਸ੍ਰੀ ਅਕਾਲ ਤਖ਼ਤ” ਦੀ ਅਜ਼ਮਤ” ਦਾ,
ਹਿਸਾਬ, ਚੁਕਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਸਾਡਾ ਜੋ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।

ਸਾਡੀ ਧਰਤੀ, ਪੰਜ ਦਰਿਆਵਾਂ ਦੀ,
ਗੁਰੂਆਂ, ਪੀਰਾਂ ਦਿਆਂ ਨਾਵਾਂ ਦੀ ।
ਅਸੀਂ, ਦੇਸ਼ ਪੰਜਾਬ ਦੇ ਵਾਸੀ ਹਾਂ,
ਪਹਿਚਾਨ, ਬਚਾਉਣਾ ਚਾਹੁੰਦੇ ਹਾਂ ।
ਸਿੱਖ ਰਾਜ, ਸਾਡਾ ਜੋ ਉੱਜੜ ਗਿਆ,
ਓਹ, ਬਾਗ” ਬਚਾਉਣਾ ਚਾਹੁੰਦੇ ਹਾਂ ।
ਅਸੀਂ, ਆਜ਼ਾਦੀ ਦੀ ਹਸਰਤ” ਦਾ,
ਅਹਿਸਾਸ” ਜਗਾਉਣਾ ਚਾਹੁੰਦੇ ਹਾਂ ।
ਸ਼ੇਰੇ-ਪੰਜਾਬ” ਦੇ, ਰਾਜ” ਜਿਹਾ,
ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ ।

ਗੁਰਜੀਤ ਸਿੰਘ ਖਾਲਸਾ
ਐਡਮਿੰਟਨ ਸਿੱਖਜ਼, ਅਲਬਰਟਾ - ਕੈਨੇਡਾ

Comments

Poetry

Poetry

Poetry

Poetry

Poetry

Poetry