Poetry
ਆਜ਼ਾਦ
ਅਸਾਂ ਦੇਸ਼ ਆਜ਼ਾਦ ਕਰਾਉਣ ਲਈ,
ਕੀਤੀ ਕੁਰਬਾਨੀ ਏਂ,
ਅੱਜ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਸਰਬੰਸ ਵਾਰ ਕਲਗ਼ੀਧਰ ਨੇ,
ਇਹ ਦੇਸ਼ ਬਚਾਇਆ ਸੀ।
ਪੁੱਤਰਾਂ ਦਾ ਲਹੂ ਨਿਚੋੜ,
ਹਿੰਦ ਦਾ ਮਹਲੁ” ਬਣਾਇਆ ਸੀ।
ਅੱਜ, ਓਸ ਪਿਤਾ ਦਸਮੇਸ਼ ਦੀ,
ਉੱਮਤ” ਲਹੂ ਲੁਹਾਨੀ ਏਂ।
ਪਰ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਹਿੰਦ ਦੀ ਖਾਤਰ, ਨੌਵੇਂ ਸਤਿਗੁਰੁ,
ਸੀਸੁ” ਕਟਾਇਆ ਸੀ।
ਭਾਈ ਮਤੀ ਦਾਸ ਨੇ ਸੀਸੁ ਉੱਤੇ,
ਆਰਾ” ਚਲਵਾਇਆ ਸੀ।
ਬਹਿ, ਦੇਗ” ਚ’ ਭਾਈ ਦਿਆਲੇ,
ਜੰਞੂ ਤਿਲਕੁ” ਬਚਾਇਆ ਸੀ।
ਜ਼ੋਰਾਵਰ, ਤੇ ਫ਼ਤਿਹ ਸਿੰਘ ਨੂੰ,
ਨੀਂਹਾਂ, ਵਿੱਚ ਚਿਣਾਇਆ ਸੀ ।
ਸਭ ਭੁੱਲ ਕੁਰਬਾਨੀਆਂ ਗਏ,
ਗੁਰਾਂ ਦੀਆਂ, ਹਿੰਦੁਸਤਾਨੀ ਨੇ।
ਅੱਜ, ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਕਿਸ਼ਨ ਸਿੰਘ ਗੜਗੱਜ” ਜਿਹੇ,
ਯੋਧਿਆਂ, ਤਾਂਈਂ ਭੁਲਾਇਆ ਏ।
ਜਿਨ੍ਹੇ ਬੱਬਰ ਅਕਾਲੀ ਲਹਿਰ ਚਲਾ,
ਇਤਿਹਾਸ ਸਜਾਇਆ ਏ।
ਲੰਡਨ ਤੱਕ ਫ਼ਿਰੰਗੀਆਂ” ਨੂੰ,
ਜਿਨ੍ਹਾਂ ਮਾਰ ਭਜਾਇਆ ਏ।
ਉਨ੍ਹਾਂ ਫਾਂਸੀਆਂ ਉੱਤੇ ਚੜ੍ਹ-ਚੜ੍ਹ,
ਹਿੰਦ ਆਜ਼ਾਦ ਕਰਾਇਆ ਏ।
ਜੋ ਦੇਸ਼ ਕੌਮ ਲਈ ਵੀਰੋ,
ਵਾਰ ਗਏ ਜ਼ਿੰਦਗਾਨੀ ਨੇ।
ਅੱਜ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਕਾਮਾਗਾਟਾ ਮਾਰੂ” ਦਿਆਂ ਸ਼ਹੀਦਾਂ,
ਤਾਂਈਂ ਭੁਲਾਇਆ ਏ।
ਬਾਬਾ ਗੁਰਦਿੱਤ ਸਿੰਘ” ਜਿਹਾ ਸੂਰਮਾ,
ਕਿਸ ਮਾਂ ਨਾ ਜਾਇਆ ਏ ?
ਛਾਤੀਆਂ, ਗੋਲੀਆਂ” ਅੱਗੇ ਡਾਹ ਕੇ,
ਜਿਸ ਇਤਿਹਾਸ ਬਣਾਇਆ ਏ।
ਬਜਬਜ਼-ਘਾਟ, ਲਹੂ” ਨਾਲ ਧੋ ਕੇ,
ਹਿੰਦ, ਆਜ਼ਾਦ ਕਰਾਇਆ ਏ।
ਸਭ ਭੁੱਲ ਕੁਰਬਾਨੀਆਂ ਗਏ,
ਅਸਾਡੀਆਂ ਹਿੰਦੁਸਤਾਨੀ ਨੇ।
ਅੱਜ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਆਜ਼ਾਦੀ ਖਾਤਰ ਸਿੱਖ ਕੌਮ ਦੀ,
ਘਾਲ” ਲਾਸਾਨੀ ਏਂ।
ਐਪਰ ਪੰਥ ਦੇ ਜਥੇਦਾਰਾਂ,
ਕੀਤੀ ਬੇ-ਧਿਆਨੀ ਏਂ।
ਹਿੰਦ ਤੇ ਜਿਨ੍ਹਾਂ ਦਾ ਬਣੇ ਨਾ ਵੀਰੋ,
ਹੱਕ ਚੁਆਨੀ ਏਂ।
ਓਹ ਕਾਬਜ਼ ਹੋ ਕੇ ਬਹਿ ਗਏ,
ਕੀਤੀ ਬੇਈਮਾਨੀ ਏਂ।
ਸਭ ਭੁੱਲ ਕੁਰਬਾਨੀਆਂ ਗਏ,
ਪੰਥ ਦੀਆਂ ਹਿੰਦੁਸਤਾਨੀ ਨੇ।
ਅੱਜ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਹੁਣ, ਉੱਠੋ ਸ਼ੇਰ ਜਵਾਨੋ,
ਫਿਰ ਇਤਿਹਾਸ ਬਦਲਣਾ ਪਊ।
ਕਿੰਝ ਹੋਇਆ ਧੋਖਾ ਨਾਲ ਅਸਾਂ,
ਹਰ ਹਾਲ ਸਮਝਣਾ ਪਊ।
ਕਿਵੇਂ ਸਾਡਾ ਕੌਮੀ ਮਹਲ” ਬਣੇ,
ਇਤਿਹਾਸ ਸਮਝਣਾ ਪਊ।
ਮਹਲ” ਬਿਨਾ, ਸਿੱਖ ਕੌਮ ਅੰਦਰ,
ਨਾ ਆਏ ਰਵਾਨੀ ਏਂ।
ਸਭ ਭੁੱਲ ਕੁਰਬਾਨੀਆਂ ਗਏ,
ਪੰਥ ਦੀਆਂ ਹਿੰਦੁਸਤਾਨੀ ਨੇ।
ਅੱਜ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਜੋ ਜ਼ੁਲਮ ਪੰਥ ਨਾਲ ਹੋਇਆ,
ਆਇਆ ਚੜ੍ਹ ਜ਼ੁਬਾਨੀ ਏਂ।
ਮੈਂ ਤਾਂ ਦਰਦ ਦਿਲਾਂ ਦੇ ਆਖੇ,
ਭਾਂਵੇ ਸਮਝੋ, ਨਾ ਫ਼ੁਰਮਾਨੀ ਏਂ।
ਆਜ਼ਾਦੀ ਖ਼ਾਤਰ ਸਿੱਖ ਕੌਮ ਦੀ,
ਘਾਲ, ਲਾਸਾਨੀ” ਏਂ।
ਅੱਜ, ਗੁਰੂ ਪਿਤਾ ਦਸਮੇਸ਼ ਦੀ,
ਉੱਮਤ” ਲਹੂ ਲੁਹਾਨੀ ਏਂ।
ਸਭ ਭੁੱਲ ਕੁਰਬਾਨੀਆਂ ਗਏ,
ਪੰਥ ਦੀਆਂ ਹਿੰਦੁਸਤਾਨੀ ਨੇ।
ਅੱਜ ਆਖੇ ਹਿੰਦ ਸਰਕਾਰ,
ਇਹ ਤਾਂ ਖਾਲਿਸਤਾਨੀ ਨੇ।
ਗੁਰਜੀਤ ਸਿੰਘ ਖਾਲਸਾ
ਐਡਮਿੰਟਨ ਸਿੱਖਜ਼, ਅਲਬਰਟਾ - ਕੈਨੇਡਾ
Comments
Post a Comment