Poetry
ਸਾਡਾ ਵੀ ਕਦੀ ਦੇਸ਼ ਹੋਵੇਗਾ ਚੱਲਦਾ ਸੀ ਸਿੱਕਾ ਸਾਡਾ ਸਦੀ ਸੀ ਅਠਾਰਮੀ ਆਪਣਾਂ ਕਾਨੂੰਨ ਸੀ ਸਾਡੀ ਆਪਣੀ ਸੀ ਆਰਮੀ ਦਿੱਲੀ - ਕਸ਼ਮੀਰ ਤੇ ਲਾਹੌਰ ਓਦੋਂ ਸਾਡਾ ਸੀ ਕਾਬਲ - ਕੰਧਾਰ ਤੇ ਪਸ਼ੌਰ ਵੀ ਅਸਾਡਾ ਸੀ ਲੋਕੀਂ ਹਾਲੇ ਤੱਕ ਨੇ ਗੱਲਾਂ ਕਰਦੇ ਕਿ ਇਕ ਰਾਜਾ ਦਰਵੇਸ਼ ਹੁੰਦਾ ਸੀ ਕੀ ਹੋਇਆ ਜੇ ਬੇਘਰ ਜਿਹੇ ਹੋਗੇ ਸਾਡਾ ਵੀ ਕਦੀ ਦੇਸ਼ ਹੁੰਦਾ ਸੀ ਮਾਂ ਬੋਲੀ ਸਾਡੀ ਉਦੋਂ ਪੰਜਾਬੀ ਬਰਕਰਾਰ ਸੀ ਸ਼ਾਹ ਮਹਮਿੰਦ ਜਿਹਾ ਸਾਡੇ ਕੋਲ ਕਿੱਸਾਕਾਰ ਸੀ ਸਿੱਖ ਰੈਜਮੈਂਟ ਚ ਗੋਰੇ ਉਦੋਂ ਸੀਗੇ ਕੰਮ ਕਰਦੇ ਤੇ ਹਰੀ ਸਿੰਘ ਨਲੂਆ ਉਨ੍ਹਾਂ ਦਾ ਸਰਦਾਰ ਸੀ ਅਕਾਲੀ ਫ਼ੂਲਾ ਸਿੰਘ ਸਾਹਮਣੇਂ ਮਹਾਰਾਜਾ, ਹੱਥਬੰਨ੍ਹ ਪੇਸ਼ ਹੁੰਦਾ ਸੀ ਕੀ ਹੋਗਿਆ ਜੇ ਬੇਘਰ ਜਿਹੇ ਹੋਗੇ ਸਾਡਾ ਵੀ ਕਦੀ ਦੇਸ਼ ਹੁੰਦਾ ਸੀ ਟਾਇਰ ਪਾਕੇ ਗੱਲ ਵਿਚ ਉਦੋਂ ਸਾੜਿਆ ਨਾਂ ਕਿਸੇ ਨੂੰ ਝੂਠੇ ਪੁਲਸ ਮੁਕਾਬਲਿਆਂ ਚ ਉਸ ਵੇਲੇ ਮਾਰਿਆਂ ਨਾਂ ਕਿਸੇ ਨੂੰ ਹਿੰਦੂ - ਮੁਸਲਮਾਨ - ਸਿੱਖ - ਇਸਾਈ ਉਦੋਂ ਹੁੰਦੇ ਸੀ ਅਸਲ ਚ ਉਸ ਵੇਲੇ ਇਹ ਸਭ ਭਾਈ ਭਾਈ ਉਦੋਂ ਹੁੰਦੇ ਸੀ ਕੀ ਦੱਸਾਂ ਸਿੰਘੋ! ਸਾਨੂੰ ਆਪਣੇ ਹੀ ਖਾ ਗਏ। ਮੰਦਿਰ ਬਚਾਏ ਜਿਨ੍ਹਾਂ ਦੇ ਉਹੀ ਹਰਿਮੰਦਰ ਸਾਡਾ ਢਾਹ ਗਏ। ਪਰ ਆਇਆ ਜਦ ਟਾਇਮ ਸਾਡਾ ਖ਼ਾਲਸਾ ਖੜਕਾਊ ਫ਼ੇਰ ਖੰਡੇ ਨੂੰ ⚔️⚔️ ਇਕ ਦਿਨ ਫ਼ੇਰ ਸਾਰੇ ਪਾਸੇ ਝਲਾਊ ਖਾਲਸਾਈ ਝੰਡੇ ਨੂੰ ਸਾਨੂੰ ਲੋੜ ਹੈ ਏਕਤਾ ਦੀ ਪੰਜਾਬੀਓ ਤਾਂ ਹੀ ਸਾਡਾ ਵੀ ਕਦੀ ਬੇਸ ਹੋਵੇਗਾ। ਜਦ ਕਿਰਪਾ ਹੋਗੀ ਬਾਜ਼ਾਂ ਵਾਲੇ ਦੀ ਸਾਡਾ ਵ
Comments
Post a Comment